Singh Sabha Brisbane

ll ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ll

ਖਾਲਸਾ ਜੀ ਬੇਨਤੀ ਹੈ ਕਿ ਅਗਸਤ 2009 ਵਿਚ ਸੰਗਤ ਅਤੇ ਸਮੇਂ ਦੀ ਲੋੜ ਮੁਤਾਬਕ ਸਿੰਘ ਸਭਾ ਸੰਸਥਾ ਬਣਾਈ ਗਈ। ਬ੍ਰਿਸਬੇਨ ਉਤਰ ਵਿਚ ਰਹਿਣ ਵਾਲੀਆਂ ਸੰਗਤਾਂ ਨੂੰ ਬ੍ਰਿਸਬੇਨ ਸਿੱਖ ਟੈਂਪਲ ਦੇ ਦਰਸ਼ਨ ਕਰਨ ਲਈ 40 ਤੋਂ 50 ਕਿਲੋਮੀਟਰ ਜਾਣਾ ਪੈਂਦਾ ਸੀ ਜੋ ਕਿ ਬਜ਼ੁਰਗਾਂ ਲਈ ਖਾਸ ਕਰਕੇ ਬਹੁਤ ਔਖਾ ਸੀ। ਖਾਲਸਾ ਜੀ ਸਿੰਘ ਸਭਾ ਬ੍ਰਿਸਬੇਨ ਵਲੋਂ ਸੰਗਤ ਦੀ ਲੋੜ ਨੂੰ ਮੁੱਖ ਰਖਦਿਆਂ ਹੋਇਆਂ ਪੰਦਰਵਾੜਾ ਕਥਾ, ਕੀਰਤਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਸੰਗਤ ਦਾ ਉਤਸ਼ਾਹ ਅਤੇ ਲੋੜ ਨੂੰ ਮੁੱਖ ਰਖਦਿਆਂ ਹੋਇਆਂ ਇਸ ਨੂੰ ਸਤਿਗੁਰ ਦੀ ਬਖਸ਼ਿਸ਼ ਸਦਕਾ ਹਫਤਾਵਾਰੀ ਦੇ ਪ੍ਰੋਗਰਾਮ ਵਿਚ ਬਦਲ ਦਿੱਤਾ ਗਿਆ। ਨਵੰਬਰ 2009 ਵਿਚ ਸਿੰਘ ਸਭਾ ਬ੍ਰਿਸਬੇਨ ਦੀ ਰਜਿਸਟ੍ਰੇਸ਼ਨ ਕਰਵਾਈ ਗਈ। 2009 ਤੋਂ ਹੀ ਗੁਰੂ ਘਰ ਦੇ ਲਈ ਮੁਨਾਸਬ ਅਸਥਾਨ ਦੀ ਵੀ ਭਾਲ ਸ਼ੁਰੂ ਹੋ ਗਈ। ਸਤਿਗੁਰ ਦੀ ਬਖਸ਼ਿਸ਼ ਨਾਲ ਮਈ 2011 ਵਿਚ ਇਸ ਕਾਰਜ ਵਿਚ ਸਫਲਤਾ ਪ੍ਰਾਪਤ ਹੋਈ।

ll ਜਿਸਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਬਿਚਾਰਾ ਰਾਮll

12 ਜੂਨ 2011 ਨੂੰ ਨਵਾਂ ਅਸਥਾਨ 101 ਲੈਮ ਰੋਡ ਟੇਗਮ, ਕਵੀਜ਼ਲੈਂਡ, ਆਸਟ੍ਰੇਲੀਆ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਹ ਅਸਥਾਨ ਨੂੰ ਸ਼ੁਰੂ ਤੋਂ ਹੀ ਸੰਗਤ ਦਾ ਬਹੁਤ ਉਤਸ਼ਾਹ ਅਤੇ ਸਹਿਯੋਗ ਹੈ ਅਤੇ ਸੰਗਤ ਨਵੇਂ ਗੁਰੂ ਘਰ ਲਈ ਉਤਾਵਲੀ ਹੈ। ਨਵੇਂ ਗੁਰੂ ਘਰ ਦੇ ਲਈ ਬ੍ਰਿਸਬੇਨ ਸਿਟੀ ਕੌਂਸਲ ਵਿਚ ਅਰਜ਼ੀ ਪਾਈ ਗਈ ਸੀ ਅਤੇ ਸਤਿਗੁਰੂ ਦੀ ਕ੍ਰਿਪਾ ਸਦਕਾ ਅਕਤੂਬਰ 2012 ਵਿੱਚ ਮਨਜ਼ੂਰੀ ਮਿਲ ਗਈ। ਗੁਰਦਵਾਰਾ ਸਾਹਿਬ ਦੀ ਇਮਾਰਤ ਦੋ ਮੰਜ਼ਿਲੀ ਹੋਵੇਗੀ। ਦਰਬਾਰ ਸਾਹਿਬ ਉਪਰਲੀ ਮੰਜ਼ਿਲ ਤੇ ਹੋਵੇਗਾ ਅਤੇ ਲੰਗਰ ਹਾਲ ਤੇ ਰਸੋਈ ਘਰ ਹੇਠਲੀ ਮੰਜ਼ਿਲ ਤੇ ਹੋਵੇਗਾ। ਲੋੜ ਪੈਣ ਤੇ ਮੇਨ ਹਾਲ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਲਾਇਬ੍ਰੇਰੀ ਅਤੇ ਸਰਾਂ ਦਾ ਪ੍ਰਬੰਧ, ਬਜ਼ੁਰਗਾਂ, ਬੱਚਿਆਂ ਲਈ ਸੁਵਿਧਾਵਾਂ ਦਾ ਪ੍ਰਬੰਧ ਹੋਵੇਗਾ।

ਬੱਚਿਆਂ, ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਉਪਰਾਲੇ ਸ਼ੁਰੂ ਹੋ ਚੁੱਕੇ ਹਨ, ਜਿਸ ਤਹਿਤ ਗੁਰਬਾਣੀ ਦੀ ਸੰਧਿਆ, ਤਬਲਾ, ਹਰਮੋਨੀਅਮ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ।

ਮੌਜੂਦਾ ਅਸਥਾਨ ਢਾਈ ਏਕੜ ਜਗ੍ਹਾ ’ਤੇ ਹੈ, ਇਸ ਨੂੰ 1.3 ਮਿਲੀਅਨ ਡਾਲਰ ਵਿਚ ਖਰੀਦਿਆ ਹੈ, ਨਵੇਂ ਗੁਰੂ ਘਰ ਤੇ 4 ਮਿਲੀਅਨ ਡਾਲਰ ਦੇ ਕਰੀਬ ਲਾਗਤ ਆਉਣ ਦਾ ਅੰਦਾਜ਼ਾ ਹੈ, ਏਡਾ ਵੱਡਾ ਪ੍ਰੋਜੈਕਟ ਸਤਿਗੁਰ ਦੀ ਬਖਸ਼ਿਸ਼ ਅਤੇ ਸੰਗਤ ਦੇ ਸਹਿਯੋਗ ਨਾਲ ਹੀ ਨੇਪੜੇ ਚੜਨੇ ਹਨ।

ਆਪ ਸਰਬ ਸੰਗਤ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਆਪਣੀ ਸਮਰਥਾ ਅਨੁਸਾਰ ਵੱਧ ਤੋਂ ਵੱਧ ਮਾਇਆ ਦੀ ਸੇਵਾ ਕਰਕੇ ਇਸ ਵੱਢਮੁੱਲੇ ਕਾਰਜ ਨੂੰ ਸਫਲ ਕਰੋ ਜੀ ਅਤੇ ਭਵਿੱਖ ਲਈ ਸਿੱਖੀ ਵਿਚਾਰਧਾਰਾ ਵਿਚ ਵਾਧੇ ਨੂੰ ਸਫਲਤਾ ਬਖਸ਼ੋ ਜੀ।

ਗੁਰੂ ਦਾ ਹੁਕਮ ਹੈ ਕਿ ਹਰ ਸਿੱਖ ਆਪਣੀ ਨੇਕ ਕਮਾਈ ਵਿਚ ਧਰਮ ਦੇ ਕਾਰਜਾਂ ਲਈ ਦਸਵੰਧ ਕੱਢੇ। ਸਾਨੂੰ ਉਮੀਦ ਹੈ ਕਿ ਆਪ ਜੀ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਇਸ ਕਾਰਜ ਨੂੰ ਛੇਤੀ ਨੇਪਰੇ ਚਾੜੋਗੇ।

llਔਲਿ ਖਾਏ ਕਿਛੁ ਹੋਥੋ ਦੇਹ। ਨਾਨਕ ਰਾਹ ਪਛਾਣੇ ਸੇਇ।ll

Sri Guru Nanak Dev Ji

Guru Nanak Dev Ji (Saturday 15 April 1469 - Monday 22 September 1539) the founder of Sikhism and the first of the ten Gurus of the Sikhs was born in the village of Talwandi. Also called Rai Bhoe-ki Talwandi the village now known as Nankana Sahib is near Lahore in Pakistan. He was born according to all ancient Sikh records in the early morning of the third day of the light half of the month of Baisakh in the year 1469; this is believed to be Saturday 15 April 1469. the Sikhs now celebrate this auspicious event each year on the full moon day in November the date in November changes from one year to another.

more

Sri Guru Granth Sahib

Sri Guru Granth Sahib is the religious text of Sikhism. It is a voluminous text of 1430 angs compiled and composed during the period of Sikh gurus from 1469 to 1708. It is a collection of hymns (shabad) or baani describing the qualities of God and why one should meditate on God's name. Guru Gobind Singh (16661708) the tenth guru affirmed the sacred text Adi Granth as his successor elevating it to Guru Granth Sahib. The text remains the holy scripture of the Sikhs regarded as the teachings of the Ten Gurus. The role of Adi Granth as a source or guide of prayer is pivotal in worship in Sikhism.

more
Singh Sabha Gurudwara Brisbane © 2016 all rights reserved.
Website Designed by Mozart Infotech